ਸੁਨਾਮ: ਸੁਨਾਮ ਅਗਰਵਾਲ ਸਭਾ ਵੱਲੋਂ ਸੁਨਾਮ ਤੋਂ ਸਿੱਧੀ ਟ੍ਰੇਨ ਅਗਰੋਹਾ ਧਾਮ ਲਈ ਕੇਂਦਰ ਸਰਕਾਰ ਤੋਂ ਚਲਾਉਣ ਦੀ ਕੀਤੀ ਮੰਗ,
Sunam, Sangrur | Jun 22, 2024 ਅਗਰਵਾਲ ਸਭਾ ਸੁਨਾਮ ਵੱਲੋਂ ਮਹਾਰਾਜਾ ਅਗਰਸੈਨ ਚੌਂਕ ਵਿਖੇ ਮਹਾਰਾਜਾ ਅਗਰਸੈਨ ਦੀ ਪੂਜਾ ਅਰਚਨਾ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਗਰੋਹਾ ਧਾਮ ਲਈ ਸਿੱਧੀ ਟ੍ਰੇਨ ਚਲਾਉਣ ਦੀ ਜਿੱਥੇ ਮੰਗ ਕੀਤੀ ਗਈ ਉੱਥੇ ਹੀ ਉਹਨਾਂ ਨੇ ਦੱਸਿਆ ਕਿ ਅਗਰਵਾਲ ਸੁਨਾਮ ਵੱਲੋਂ ਜਰੂਰਤਮੰਦ ਲੋਕਾਂ ਨੂੰ ਜਿੱਥੇ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਜਰੂਰਤਮੰਦ ਵਿਦਿਆਰਥੀਆਂ ਦੀ ਫੀਸ ਵੀ ਭਰੀ ਜਾ ਰਹੀ ਹੈ ।