ਮੁਕਤਸਰ: ਪਿੰਡ ਥਾਂਦੇਵਾਲਾ ਵਿਖੇ ਪੁੱਲ ਦੇ ਨਿਰਮਾਣ ਕਾਰਜ ਦੌਰਾਨ ਰਾਜਸਥਾਨ ਫੀਡਰ ਨਹਿਰ 'ਚ ਡਿੱਗਿਆ ਲੇਬਰ ਦਾ ਕੰਮ ਕਰਨ ਵਾਲਾ ਵਿਅਕਤੀ
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਥਾਂਦੇਵਾਲਾ ਵਿਖੇ ਰਾਜਸਥਾਨ ਫੀਡਰ ਨਹਿਰ ਤੇ ਬਣ ਰਹੇ ਪੁੱਲ ਦੇ ਨਿਰਮਾਣ ਕਾਰਜ ਦੌਰਾਨ ਲੇਬਰ ਦੇ ਤੌਰ ਤੇ ਕੰਮ ਕਰ ਰਹੇ 28 ਸਾਲਾ ਵਿਅਕਤੀ ਦੇ ਨਹਿਰ ਵਿੱਚ ਡਿੱਗਣ ਦਾ ਸਮਾਂਚਾਰ ਪ੍ਰਾਪਤ ਹੋਇਆ। ਹਾਲਾਂਕਿ ਇਸ ਹਾਦਸੇ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚ ਚੁੱਕੇ ਸਨ ਪਰ ਸ਼ਾਮ ਕਰੀਬ ਸਾਢੇ 4 ਵਜ਼ੇ ਤੱਕ ਉਕਤ ਵਿਅਕਤੀ ਦਾ ਪਤਾ ਨਹੀਂ ਲੱਗ ਸਕਿਆ ਸੀ।