ਮੁਕਤਸਰ: ਮੁਕਤਸਰ ਵਿਖੇ ਹੀ ਬਣਨਾ ਚਾਹੀਦਾ ਹੈ ਕ੍ਰੀਟੀਕਲ ਕੇਅਰ ਹੈਲਥ ਸੈਂਟਰ : ਭਾਜਪਾ ਕੌਮੀ ਜਨਰਲ ਸਕੱਤਰ ਤਰੁਣ ਚੁੱਘ
ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪ੍ਰਸਤਾਵਿਤ ਕੀਤਾ ਗਿਆ ਕ੍ਰੀਟੀਕਲ ਕੇਅਰ ਹੈਲਥ ਸੈਂਟਰ ਜ਼ਿਲ੍ਹਾ ਹੈਡ ਕੁਆਰਟਰ ਮੁਕਤਸਰ ਲਈ ਮਨਜ਼ੂਰ ਹੋਇਆ ਤੇ ਇਹ ਮੁਕਤਸਰ ਵਿਖੇ ਹੀ ਬਣਨਾ ਚਾਹੀਦਾ ਹੈ। ਹਾਲਾਂਕਿ ਇਸ ਮੁੱਦੇ ਤੇ ਉਹ ਇਸ ਤੋਂ ਜਿਆਦਾ ਕੁਝ ਨਹੀਂ ਬੋਲੇ। ਸ਼੍ਰੀ ਚੁੱਘ ਕਰੀਬ 10 ਵਜੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।