ਮਲੋਟ: ਪਿੰਡ ਬਾਦਲ ਵਿਖੇ ਭਾਜਪਾ ਆਗੂਆਂ ਨੇ ਪਟਾਖਾ ਫੈਕਟਰੀ ਧਮਾਕੇ ਵਿੱਚ ਜ਼ਖਮੀ ਹੋਏ ਮਜ਼ਦੂਰਾਂ ਦਾ ਜਾਣਿਆ ਹਾਲ
Malout, Muktsar | May 31, 2025 ਸਿੰਘੇਵਾਲਾ ਪਟਾਕਾ ਫੈਕਟਰੀ ਵਿੱਚ ਹੋਏ ਧਮਾਕੇ ਦੌਰਾਨ ਜਖਮੀ ਹੋਏ ਮਜ਼ਦੂਰਾਂ ਦਾ ਅੱਜ ਪਿੰਡ ਬਾਦਲ ਹਸਪਤਾਲ ਵਿਖੇ ਪੁੱਜ ਕੇ ਭਾਜਪਾ ਆਗੂਆਂ ਨੇ ਉਹਨਾਂ ਦਾ ਹਾਲਚਾਲ ਪੁੱਛਿਆ। ਭਾਜਪਾ ਦੇ ਜ਼ਿਲ੍ਹਾ ਉਪ ਪ੍ਰਧਾਨ ਕਾਰਜ ਸਿੰਘ ਮਿੱਡਾ ਅਤੇ ਸੀਨੀਅਰ ਆਗੂ ਰਕੇਸ਼ ਢੀਂਗੜਾ ਦੀ ਅਗਵਾਈ ਵਿੱਚ ਭਾਜਪਾ ਆਗੂਆਂ ਨੇ ਪ੍ਰਵਾਸੀ ਮਜ਼ਦੂਰਾਂ ਦਾ ਹਾਲਚਾਲ ਪੁੱਛਿਆ।