ਮਲੋਟ: ਸਿੰਘੇਵਾਲਾ ਵਿਖੇ ਪਟਾਖਾ ਫੈਕਟਰੀ ਵਿਚ ਹੋਏ ਧਮਾਕੇ ਮਾਮਲੇ ’ਚ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਕੀਤਾ ਮਲੋਟ ਅਦਾਲਤ ਵਿੱਚ ਪੇਸ਼,4ਦਿਨ ਦਾ ਪੁਲਿਸ ਰਿਮਾਂਡ
Malout, Muktsar | May 31, 2025 ਪਿੰਡ ਸਿੰਘੇਵਾਲਾ ਵਿਖੇ ਪਟਾਖਾ ਫੈਕਟਰੀ ਵਿਚ ਹੋਏ ਧਮਾਕੇ ਦੌਰਾਨ ਪੰਜ ਵਿਅਕਤੀਆਂ ਦੀ ਮੌਤ ਅਤੇ ਕਰੀਬ ਢਾਈ ਦਰਜਨ ਮਜਦੂਰਾਂ ਦੇ ਜਖ਼ਮੀ ਹੋਣ ਦੇ ਮਾਮਲੇ ਤੇ ਲੰਬੀ ਪੁਲਸ ਨੇ ਫੈਕਟਰੀ ਮਾਲਕ ਮੁਲਜ਼ਮ ਤਰਸੇਮ ਸਿੰਘ, ਉਸਦੀ ਪਤਨੀ ਤੇ ਪੁੱਤਰ ਸਮੇਤ ਕੁੱਲ ਤਿੰਨ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੁਲਸ ਵੱਲੋਂ ਮੁਲਜ਼ਮ ਤਰਸੇਮ ਸਿੰਘ ਤੇ ਉਸਦੇ ਪੁੱਤਰ ਨੂੰ ਅੱਜ ਮਲੋਟ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਥੇ ਪੁਲਸ ਨੇ ਇਹਨਾਂ ਦਾ 7 ਦਿਨਾਂ ਦਾ ਰਿਮਾਂਡ ਮੰਗਿਆ ਪਰ ਮਾਨਯੋਗ ਅਦਾਲਤ ਨੇ