ਸੁਨਾਮ: ਡੀਐਸਪੀ ਦਫਤਰ ਅੱਗੇ ਜਬਰ ਜਨਾਹ ਦੇ ਮਾਮਲੇ 'ਚ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਵੱਲੋਂ ਲਗਾਇਆ ਗਿਆ ਧਰਨਾ
Sunam, Sangrur | Jun 4, 2024 ਨਾਰੀ ਏਕਤਾ ਜਬਰ ਵਿਰੋਧੀ ਫਰੰਟ ਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਜਬਰ ਜਨਾ ਦੇ ਪੀੜਤ ਪਰਿਵਾਰਾਂ ਦੇ ਦਰਜਨਾਂ ਸਮਰਥਕਾਂ ਵੱਲੋਂ ਡੀਐਸਪੀ ਸੁਨਾਮ ਦਾ ਘਰਾਓ ਕਰਕੇ ਜੋਰਦਾਰ ਨਾਰੇਬਾਜੀ ਕਰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ਪੀੜਿਤ ਪਰਿਵਾਰ ਨੇ ਆਰੋਪ ਲਾਉਂਦੇ ਕਿਹਾ ਕਿ ਦਸੰਬਰ ਦਾ ਮਾਮਲਾ ਹੈ ਪਰ ਅਜੇ ਤੱਕ ਇੱਕ ਆਰੋਪੀ ਨੂੰ ਗ੍ਰਿਫਤਾਰ ਕੀਤਾ ਸੀ ਪਰ ਬਾਕੀ ਦੋਸ਼ੀ ਹਾਲੇ ਤੱਕ ਨਹੀਂ ਗ੍ਰਿਫਤਾਰ ਕੀਤੇ ਗਏ ਜਿਸ ਨੂੰ ਲੈ ਕੇ ਇਹ ਪ੍ਰਦਰਸ਼ਨ ਕੀਤਾ