ਪਠਾਨਕੋਟ: ਕੋਰਟ ਜਾਂਦੇ ਨੌਜਵਾਨ 'ਤੇ ਹਮਲਾ, ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਵਜ੍ਹਾ
ਪਠਾਨਕੋਟ ਦੇ ਪਿੰਡ ਪੱਖੋ ਚੱਕ ਦੇ ਅਰੁਣ ਸੈਨੀ 'ਤੇ ਕੋਰਟ ਜਾਂਦੇ ਸਮੇਂ ਹਮਲਾ ਹੋਇਆ। ਪੁਰਾਣੀ ਰੰਜਿਸ਼ ਦੇ ਚਲਦਿਆਂ ਹੋਏ ਇਸ ਹਮਲੇ ਵਿੱਚ ਨੌਜਵਾਨ ਜ਼ਖਮੀ ਹੋ ਗਿਆ, ਜਿਸਨੂੰ ਸਰਕਾਰੀ ਹਸਪਤਾਲ ਪਠਾਨਕੋਟ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।