ਸੰਗਰੂਰ: ਸੁਨਾਮ ਰੋਡ ਵਿਖੇ ਥਾਣਾ ਸਿਟੀ ਇੱਕ ਦੀ ਪੁਲਿਸ ਨੇ ਇੱਕ ਆਰੋਪੀ ਨੂੰ ਚੋਰੀ ਸ਼ੁਦਾ ਮੋਟਰਸਾਇਕਲ ਦੇ ਨਾਲ ਕੀਤਾ ਕਾਬੂ
ਸੁਨਾਮ ਰੋਡ ਵਿਖੇ ਥਾਣਾ ਸਿਟੀ ਇੱਕ ਦੀ ਪੁਲਿਸ ਨੇ ਇੱਕ ਆਰੋਪੀ ਨੂੰ ਚੋਰੀ ਸ਼ੁਦਾ ਮੋਟਰਸਾਇਕਲ ਦੇ ਨਾਲ ਕਾਬੂ ਕੀਤਾ ਹੈ। ਦੱਸਦਈਏ ਕਿ ਪੁਲਿਸ ਉਭਾਵਾਲ ਰੋਡ ਵਿਖੇ ਤੈਨਾਤ ਸੀ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਇੱਕ ਵਿਅਕਤੀ ਮੋਟਰਸਾਇਕਲ ਚੋਰੀ ਕਰਕੇ ਅੱਗੇ ਵੇਚਣ ਲਈ ਸੁਨਾਮ ਸਾਈਡ ਵੱਲ ਜਾਵੇਗਾ। ਜਿਸ ਮਗਰੋਂ ਪੁਲਿਸ ਨੇ ਨਾਕਾਬੰਦੀ ਕਰ ਆਰੋਪੀ ਨੂੰ ਆਪਣੇ ਹੱਥੇ ਲੈ ਲਿਆ।