ਪਟਿਆਲਾ: ਪਟਿਆਲਾ ਦੇ ਕੁਮਾਰ ਸਭਾ ਗਰਾਊਂਡ ਵਿਖੇ ਝੁਲਾ ਡਿੱਗਣ ਕਾਰਨ ਦੋ ਮਹਿਲਾਵਾਂ ਹੋਈਆਂ ਜ਼ਖਮੀ।
ਜ਼ਿਕਰ ਯੋਗ ਹੈ ਕਿ ਪਟਿਆਲਾ ਦੇ ਕੁਮਾਰ ਸਭਾ ਗਰਾਊਂਡ ਵਿਖੇ ਫਿਸ਼ ਕਰਨੀਵੱਲ ਮੇਲਾ ਲਗਾਇਆ ਗਿਆ ਹੈ, ਜਿਸ ਦੌਰਾਨ ਇਸ ਮੇਲੇ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਝੂਲੇ ਲਗਾਏ ਗਏ ਨੇ , ਅਤੇ ਬੀਤੀ ਸ਼ਾਮ ਇੱਥੇ ਇੱਕ ਝੁਲਾ ਦੇ ਡਿੱਗਣ ਕਾਰਨ ਦੋ ਮਹਿਲਾਵਾਂ ਜਖਮੀ ਹੋ ਗਈਆਂ ਜਿਨਾਂ ਨੂੰ ਕਿ ਨਜਦੀਕੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਲਿਆਂਦਾ ਗਿਆ। ਇਸ ਮੌਕੇ ਸ਼ਹਿਰ ਵਾਸੀਆਂ ਨੇ ਇਸ ਮੇਲੇ ਦਾ ਆਯੋਜਨ ਕਰਨ ਵਾਲੇ ਵਿਅਕਤੀਆਂ ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।