ਗਿੱਦੜਬਾਹਾ: ਪਿੰਡ ਹੁਸਨਰ ਵਿਖੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਟਰੱਕ ਹੇਠ ਆਉਣ ਕਾਰਨ ਮੌਤ
ਪਿੰਡ ਹੁਸਨਰ ਵਿਖੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਟਰੱਕ ਹੇਠ ਆਉਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਹੁਸਨਰ ਦਾ ਰਹਿਣ ਵਾਲਾ ਗੱਗਾ ਸਿੰਘ ਪੁੱਤਰ ਨੰਦ ਸਿੰਘ ਪਿੰਡ ਹੁਸਨਰ ਦੇ ਗੁਰੂਸਰ ਵਾਲੇ ਰਾਹ ਤੇ ਸਥਿਤ ਗੁਰਦੁਆਰਾ ਹਿੰਮਤਸਰ ਸਾਹਿਬ ਦੇ ਮੋੜ ਵੱਲ ਪੈਦਲ ਆ ਰਿਹਾ ਸੀ,ਇਸੇ ਦੌਰਾਨ ਇਕ ਅਣਪਛਾਤੇ ਟਰੱਕ ਨੇ ਉਸਨੂੰ ਆਪਣੀ ਲਪੇਟ ਵਿਚ ਲੈ ਲਿਆ ਤ ਗੱਗਾ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ|ki