ਮਾਨਸਾ: ਬਾਰਿਸ਼ ਨੇ ਭਿਗੋਈ ਮੰਡੀਆਂ 'ਚ ਪਈ ਝੋਨੇ ਦੀ ਫਸਲ, ਸ਼ਹਿਰ 'ਚ ਪਾਣੀ-ਪਾਣੀ
Mansa, Mansa | Oct 11, 2026 ਮਾਨਸਾ 'ਚ ਅੱਜ ਸਵੇਰੇ ਹੋਈ ਤੇਜ਼ ਬਾਰਿਸ਼ ਨਾਲ ਮੰਡੀਆਂ 'ਚ ਪਈ ਝੋਨੇ ਦੀ ਫਸਲ ਭਿੱਜ ਗਈ। ਖੇਤਾਂ 'ਚ ਝੋਨੇ ਤੇ ਨਰਮੇ ਦਾ ਨੁਕਸਾਨ ਹੋਇਆ ਹੈ। ਉੱਥੇ ਹੀ ਸ਼ਹਿਰ ਦੇ ਬਾਜ਼ਾਰਾਂ 'ਚ ਵੀ ਪਾਣੀ ਭਰਨ ਕਾਰਨ ਲੋਕ ਪ੍ਰੇਸ਼ਾਨ ਹਨ। ਕਿਸਾਨਾਂ ਨੇ ਸਰਕਾਰ ਤੋਂ ਮੰਡੀਆਂ 'ਚ ਪ੍ਰਬੰਧਾਂ ਤੇ ਖਰੀਦ 'ਚ ਰਿਆਇਤ ਦੀ ਮੰਗ ਕੀਤੀ ਹੈ।