ਦੀਨਾਨਗਰ: ਗੋਬਿੰਦ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਨੇ ਕੀਤਾ ਗੁਰਦਾਸਪੁਰ ਮਿਲਕ ਪਲਾਂਟ ਦਾ ਦੌਰਾ
ਦੀਨਾਨਗਰ ਦੇ ਗੋਬਿੰਦ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਨੇ ਗੁਰਦਾਸਪੁਰ ਮਿਲਕ ਪਲਾਂਟ ਦਾ ਵਿਦਿਅਕ ਦੌਰਾ ਕੀਤਾ। ਇਸ ਦੌਰਾਨ ਬੱਚੀਆਂ ਨੂੰ ਦੁੱਧ ਉਤਪਾਦਨ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਨੂੰ ਮਾਂ ਦੁਰਗਾ ਦੇ ਰੂਪ ਵਿੱਚ ਸਨਮਾਨਿਤ ਕੀਤਾ ਗਿਆ।