ਅਬੋਹਰ: ਜੰਮੂ ਬਸਤੀ ਵਿਖੇ ਗੈਸ ਗੋਦਾਮ ਦੇ ਪਿਛਲੇ ਇਲਾਕੇ ਚੋਂ ਮਿਲੀ 25 ਸਾਲਾਂ ਨੌਜਵਾਨ ਦੀ ਲਾਸ਼, ਮੌਕੇ ਤੇ ਪਹੁੰਚੀ ਪੁਲਿਸ
ਅਬੋਹਰ ਦੇ ਜੰਮੂ ਬਸਤੀ ਵਿਖੇ ਨੇੜੇ ਗੈਸ ਗੋਦਾਮ ਦੇ ਪਿੱਛੇ ਇਲਾਕੇ ਦੇ ਵਿੱਚੋਂ ਇੱਕ 25 ਸਾਲਾਂ ਨੌਜਵਾਨ ਦੀ ਲਾਸ਼ ਮਿਲੀ ਹੈ। ਸੂਚਨਾ ਪੁਲਿਸ ਨੂੰ ਮਿਲੀ ਤਾਂ ਮੌਕੇ ਤੇ ਪੁਲਿਸ ਪਹੁੰਚੀ ਹੈ । ਜਿਨਾਂ ਵੱਲੋਂ ਸਮਾਜ ਸੇਵੀ ਸੰਸਥਾ ਨਰ ਸੇਵਾ ਨਾਰਾਇਣ ਸੇਵਾ ਸੋਸਾਇਟੀ ਦੀ ਮਦਦ ਨਾਲ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਜਾ ਰਿਹਾ ਹੈ । ਕਿਹਾ ਜਾ ਰਿਹਾ ਹੈ ਕਿ ਮ੍ਰਿਤਕ ਅੱਚਾਡਿੱਕੀ ਦਾ ਰਹਿਣ ਵਾਲਾ ਹੈ ।