ਜੈਤੋ: ਮੁਕਤਸਰ ਰੋਡ ਤੇ ਮੋਟਰਸਾਈਕਲ ਸਵਾਰਾਂ ਵੱਲੋਂ ਪਿਸਤੌਲ ਦੀ ਨੋਕ ਤੇ ਕਰਿਆਨਾ ਦੁਕਾਨਦਾਰ ਤੋਂ ਕੀਤੀ ਗਈ ਨਗਦੀ ਦੀ ਲੁੱਟ ਪੁਲਿਸ ਕਰ ਰਹੀ ਹੈ ਪੜਤਾਲ
Jaitu, Faridkot | Sep 17, 2025 ਜੈਤੋ ਦੇ ਮੁਕਤਸਰ ਰੋਡ ਤੇ ਮੋਟਰਸਾਈਕਲ ਸਵਾਰ ਅੰਨਪਛਾਤੇ ਤਿੰਨ ਵਿਅਕਤੀਆਂ ਵੱਲੋਂ ਇੱਕ ਕਰਿਆਨਾ ਦੁਕਾਨਦਾਰ ਤੋਂ ਪਿਸਤੌਲ ਵਿਖਾ ਕੇ ਨਗਦੀ ਦੀ ਲੁੱਟ ਕੀਤੀ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਸੂਚਨਾ ਤੋਂ ਬਾਅਦ ਥਾਣਾ ਜੈਤੋ ਦੀ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਅਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੋਂ ਮੁਲਜਮਾਂ ਦੀ ਸ਼ਨਾਖਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।