ਜਲੰਧਰ 1: ਥਾਣਾ ਇੱਕ ਵਿਖੇ ਮ੍ਰਿਤਕ ਕੁੜੀ ਦੇ ਭਰਾ ਵੱਲੋਂ ਪੁੱਜ ਕੇ ਆਰੋਪੀਆਂ ਨੂੰ ਵੀਆਈਪੀ ਟਰੀਟਮੈਂਟ ਦੇਣ ਦੇ ਪੁਲਿਸ ਪ੍ਰਸ਼ਾਸਨ ਉੱਪਰ ਲਗਾਏ ਆਰੋਪ
ਦੱਸਿਆ ਜਾ ਰਿਹਾ ਸੀ ਕਿ ਬੀਤੇ ਕੁਝ ਦਿਨ ਪਹਿਲਾਂ ਫਰੈਂਡਸ ਕਲੋਨੀ ਵਿਖੇ ਇੱਕ ਕੁੜੀ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਸ ਦੇ ਪਰਿਵਾਰਿਕ ਮੈਂਬਰਾਂ ਨੇ ਉਸ ਦੇ ਸੋਹਰੇ ਪਰਿਵਾਰ ਉੱਪਰ ਕਤਲ ਦੇ ਆਰੋਪ ਲਗਾਏ ਸਨ ਅਤੇ ਪੁਲਿਸ ਨੇ ਇਸ ਮਾਮਲੇ ਵਿੱਚ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਤੇ ਹੁਣ ਭਰਾ ਵੱਲੋਂ ਇਹ ਕਿਹਾ ਗਿਆ ਹੈ ਕਿ ਹੁਣ ਉਹ ਥਾਣਿਆ ਤੇ ਉਸ ਨੇ ਦੇਖਿਆ ਕਿ ਆਰੋਪੀ ਗੱਦੇ ਵਿਛਾ ਕੇ ਅੰਦਰ ਹੱਸ ਖੇਡ ਰਹੇ ਹਨ।