ਜਲੰਧਰ 1: ਜਲੰਧਰ ਦੇ ਸਹਿਦੇਵ ਮਾਰਕੀਟ ਵਿਖੇ ਦੁਕਾਨਦਾਰਾਂ ਨੇ ਜੀਐਸਟੀ ਵਿਭਾਗ ਦੇ ਖਿਲਾਫ ਕੀਤਾ ਰੋਸ਼
ਜਲੰਧਰ ਦੇ ਸਹਿਦੇਵ ਮਾਰਕੀਟ ਵਿਖੇ ਜੀਐਸਟੀ ਵਿਭਾਗ ਵੱਲੋਂ ਜਦੋਂ ਦੁਕਾਨਦਾਰਾਂ ਦੇ ਰੇਡ ਕੀਤੀ ਗਈ ਤਾਂ ਦੁਕਾਨਦਾਰਾ ਵੱਲੋਂ ਰੋਸ਼ ਕੀਤਾ ਗਿਆ ਅਤੇ ਉਹਨਾਂ ਨੇ ਆਪਣੀਆਂ ਸਾਰੀਆਂ ਹੀ ਦੁਕਾਨਾਂ ਬੰਦ ਕਰਕੇ ਪ੍ਰਸ਼ਾਸਨ ਦੇ ਖਿਲਾਫ ਜੰਮ ਕੇ ਨਾਰੇਬਾਜ਼ੀ ਵੀ ਕੀਤੀ ਤੇ ਹੰਗਾਮਾ ਵੀ ਹੋਇਆ ਜਿਸ ਤੋਂ ਬਾਅਦ ਮੌਕੇ ਤੇ ਹੀ ਪੁਲਿਸ ਅਧਿਕਾਰੀ ਵੀ ਪੁੱਜੇ ਜੀਐਸਟੀ ਵਿਭਾਗ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਹ ਉਹਨਾਂ ਦੀ ਰੂਟੀਨ ਕਾਰਵਾਈ ਹੈ।