ਭੁਲੱਥ: ਨਡਾਲਾ ਚੌਕ 'ਚ ਚੋਰੀ ਦੀ ਸਕੂਟਰੀ ਦੇ ਨਾਲ ਗ੍ਰਿਫਤਾਰ ਕੀਤੇ ਦੋ ਨੌਜਵਾਨਾਂ ਦੀ ਨਿਸ਼ਾਨਦੇਹੀ 'ਤੇ ਦੋ ਹੋਰ ਚੋਰੀ ਦੇ ਮੋਟਰਸਾਈਕਲ ਕੀਤੇ ਗਏ ਬਰਾਮਦ
ਨਡਾਲਾ ਸੁਭਾਨਪੁਰ ਪੁਲਿਸ ਨੇ ਚੋਰੀਆਂ ਕਰਨ ਦੇ ਆਦੀ ਦੋ ਨੋਜਵਾਨਾ ਨੂੰ ਇਕ ਸਕੂਟੀ ਤੇ ਦੋ ਮੋਟਰਸਾਈਕਲ ਸਣੇ ਕਾਬੂ ਕੀਤਾ ਹੈ। ਥਾਣਾ ਮੁਖੀ ਸੁਭਾਨਪੁਰ ਕੰਵਰਜੀਤ ਸਿੰਘ ਬੱਲ ਨੇ ਦੱਸਿਆ ਚੋਕੀ ਇੰਚਾਰਜ਼ ਨਡਾਲਾ ਕਮਲਜੀਤ ਸਿੰਘ ਪੁਲਿਸ ਪਾਰਟੀ ਨਾਲ ਬੱਬੂ ਤੇ ਰਾਜਵਿੰਦਰ ਵਾਸੀਆਨ ਲੱਖਣ ਕੇ ਪੱਡਾ ਕਲੋਨੀ ਪ੍ਰੇਮ ਨਗਰ ਸਕੂਟੀ ਸਮੇਤ ਗਿਰਫਤਾਰ ਕਰਕੇ ਦੋ ਹੋਰ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਹਨ। ਹੋਰ ਪੁੱਛਗਿੱਛ ਜਾਰੀ ਹੈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।