ਸੰਗਰੂਰ: ਪਿਛਲੇ 32 ਸਾਲਾਂ ਤੋਂ ਸਿੱਖ ਜੇਲ੍ਹਾਂ ਵਿੱਚ ਬੰਦ ਹਨ ਪਰ ਬੀਜੇਪੀ ਸਰਕਾ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ : ਸਾਂਸਦ ਸਿਮਰਨਜੀਤ ਮਾਨ ਐਮ ਪੀ
ਅੱਜ ਗੁਰਦੁਆਰਾ ਮਹਿਲ ਮੁਬਾਰਕ ਸਾਹਿਬ ਵਿਖੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਬੀਜੇਪੀ ਸਰਕਾਰ ਰਾਮ ਮੰਦਰ ਦੇ ਮੁੱਦੇ ਨੂੰ ਵੋਟਾਂ 'ਚ ਵਰਤਣਾ ਚਾਹੁੰਦੀ ਹੈ। ਦੂਜੇ ਪਾਸੇ ਪਿਛਲੇ 32 ਸਾਲਾਂ ਤੋਂ ਸਿੱਖ ਜੇਲ੍ਹਾਂ 'ਚ ਬੰਦ ਹਨ ਪਰ ਬੀਜੇਪੀ ਸਰਕਾਰ ਉਹਨਾਂ ਦੀ ਆਵਾਜ਼ ਹੀ ਨਹੀਂ ਸੁਣ ਰਹੀ ਜਦਕਿ ਉਮਰ ਕੈਦ ਵੀ 20 ਸਾਲ ਦੀ ਹੁੰਦੀ ਹੈ।