ਮੁਕਤਸਰ: ਬਠਿੰਡਾ ਰੋਡ ਤੇ ਸੋਨੀ ਆਸ਼ਰਮ ਵਿਖੇ ਸਮਾਜ ਸੇਵੀ ਸੰਸਥਾਵਾਂ ਨੇ ਬਾਬਾ ਗੁਰਪ੍ਰੀਤ ਸਿੰਘ ਸੋਨੀ ਦੀ ਖੁਲਵਾਈ ਭੁੱਖ ਹੜਤਾਲ
ਸ਼੍ਰੀ ਮੁਕਤਸਰ ਸਾਹਿਬ ਵਿਖੇ ਵੱਖ-ਵੱਖ ਹਸਪਤਾਲਾਂ ਵਿੱਚ ਮੁਫ਼ਤ ਲੰਗਰ ਦੀ ਸੇਵਾ ਕਰਨ ਵਾਲੇ ਸੋਨੀ ਆਸ਼ਰਮ ਦੇ ਸੰਚਾਲਕ ਗੁਰਪ੍ਰੀਤ ਸਿੰਘ ਸੋਨੀ ਬਾਬਾ ਵੱਲੋਂ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਨੂੰ ਅੱਜ ਸੱਤਵੇਂ ਦਿਨ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਵੱਲੋਂ ਸ਼ਾਮ ਕਰੀਬ ਸਾਢੇ 4 ਵਜ਼ੇ ਖੁਲਵਾ ਦਿੱਤਾ ਗਿਆ। ਸੰਸਥਾਵਾਂ ਵੱਲੋਂ ਸੋਮਵਾਰ ਨੂੰ ਬਿਜਲੀ ਬਿੱਲ ਭਰਨ ਦਾ ਸਾਰਥਕ ਕਦਮ ਚੱਕੇ ਜਾਣ ਦਾ ਭਰੋਸਾ ਦਿੱਤਾ ਗਿਆ।