ਮੁਕਤਸਰ: ਬਠਿੰਡਾ ਰੋਡ ਤੇ ਜੇਡੀ ਕਾਲੇਜ ਕੋਲ ਸਕਾਰਪੀਓ ਤੇ ਸਵਿਫਟ ਕਾਰ ਦੀ ਆਹਮਣੇ ਸਾਹਮਣੇ ਭਿਆਨਕ ਟੱਕਰ, ਦੋ ਗੰਭੀਰ ਜਖਮੀ,1 ਫਰੀਦਕੋਟ ਰੈਫਰ
ਸ਼੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ਤੇ ਜੇਡੀ ਕਾਲਜ ਦੇ ਕੋਲ ਦੇਰ ਰਾਤ ਕਰੀਬ 9:30 ਵਜੇ ਸਕਾਰਪੀਓ ਅਤੇ ਸਵਿਫਟ ਕਾਰ ਵਿਚਾਲੇ ਆਹਮਣੇ ਸਾਹਮਣੇ ਹੋਈ ਜਬਰਦਸਤ ਟੱਕਰ ਵਿੱਚ ਸਵਿਫਟ ਕਾਰ ਸਵਾਰ ਦੋ ਵਿਅਕਤੀ ਗੰਭੀਰ ਜਖਮੀ ਹੋਏ ਹਨ, ਜਿਨਾਂ ਚੋਂ ਇੱਕ ਨੂੰ ਫਰੀਦਕੋਟ ਰੈਫਰ ਕੀਤਾ ਗਿਆ। ਜਦਕਿ ਸਕਾਰਪਿਓ ਸਵਾਰਾਂ ਨੂੰ ਵੀ ਸੱਟਾਂ ਵੱਜੀਆਂ ਹਨ। ਸੜਕ ਸੁਰੱਖਿਆ ਫੋਰਸ ਨੇ ਜਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ