ਮੁਕਤਸਰ: ਪਿੰਡ ਮਦਰਸਾ ਵਿਖੇ ਪੁਲਿਸ ਦੀ ਵੱਡੀ ਕਾਰਵਾਈ, ਨਸ਼ਾ ਤਸਕਰ ਦੀ ਇਮਾਰਤ ਦੇ ਚਲਾਇਆ ਬੁਲਡੋਜਰ
ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਾਤਮੇ ਲਈ ਸ਼ੁਰੂ ਕੀਤੇ ਗਏ ਅਭਿਆਨ ਯੁੱਧ ਨਸ਼ਿਆਂ ਵਿਰੁੱਧ ਤਹਿਤ ਜ਼ਿਲਾ ਮੁਕਤਸਰ ਪੁਲਿਸ ਵੱਲੋਂ ਐਸਐਸਪੀ ਡਾਕਟਰ ਅਖਿਲ ਚੌਧਰੀ ਦੀ ਅਗਵਾਈ ਹੇਠ ਪਿੰਡ ਮਦਰਸਾ ਵਿਖੇ ਨਸ਼ਾ ਤਸਕਰ ਵੱਲੋਂ ਬਣਾਈ ਗਈ ਇਮਾਰਤ ਤੇ ਬੁਲਡੋਜ਼ਰ ਚਲਵਾਇਆ ਗਿਆ। ਇਸ ਮੌਕੇ ਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ। ਪੁਲਿਸ ਵੱਲੋਂ ਇਹ ਜਾਣਕਾਰੀ ਸ਼ਾਮ 4 ਵਜੇ ਜਾਰੀ ਕੀਤੇ ਗਏ ਪ੍ਰੈਸ ਨੋਟ ਵਿੱਚ ਦਿੱਤੀ ਗਈ