ਅਬੋਹਰ: ਪੁਰਾਣੀ ਫਾਜ਼ਿਲਕਾ ਰੋਡ ਤੇ ਕੰਬੋਜ ਮੁਹੱਲੇ ਵਿੱਚ ਸਪਾਰਕਿੰਗ ਕਾਰਨ ਕਮਰੇ ਵਿੱਚ ਲੱਗੀ ਅੱਗ
ਅਬੋਹਰ ਵਿਖੇ ਪੁਰਾਣੀ ਫਾਜ਼ਿਲਕਾ ਰੋਡ ਤੇ ਕੰਬੋਜ ਮੁਹੱਲੇ ਦੇ ਵਿੱਚ ਘਟਨਾ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਇਲੈਕਟਰਿਕ ਰਾਡ ਪਾਣੀ ਵਿੱਚ ਲੱਗੀ ਹੋਈ ਸੀ ਕਿ ਅਚਾਨਕ ਜ਼ਬਰਦਸਤ ਸਪਾਰਕਿੰਗ ਹੋਣ ਕਾਰਨ ਕਮਰੇ ਵਿੱਚ ਅੱਗ ਲੱਗ ਗਈ। ਹਾਲਾਂਕਿ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਤੇ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀਆਂ ਨੇ ਅੱਗ ਤੇ ਕਾਬੂ ਪਾਇਆ। ਕੁਝ ਸਮਾਨ ਅੱਗ ਦੀ ਲਪੇਟ ਵਿੱਚ ਆਇਆ ਹੈ।