ਆਦਮਪੁਰ: ਅਲਾਵਲਪੁਰ ਦੇ ਇੱਕ ਨੌਜਵਾਨ 'ਤੇ ਥਾਰ ਗੱਡੀ ਵਿੱਚ ਆਏ ਹਮਲਾਵਰਾਂ ਨੇ ਚਲਾਈਆਂ ਗੋਲੀਆਂ , ਇੱਕ ਨੌਜਵਾਨ ਹੋਇਆ ਜ਼ਖਮੀ
ਅਲਾਵਲਪੁਰ ਦੇ ਇੱਕ ਨੌਜਵਾਨ 'ਤੇ ਥਾਰ ਗੱਡੀ ਵਿੱਚ ਆਏ ਹਮਲਾਵਰ ਗੋਲੀਆਂ ਚਲਾ ਕੇ ਮੌਕੇ ਤੋਂ ਫ਼ਰਾਰ ਹੋ ਗਏ। ਜਦੋਂ ਉਹ ਅਲਾਵਲਪੁਰ ਵਿਖੇ ਸਥਿਤ ਪੈਟਰੋਲ ਪੰਪ ਲਾਗੇ ਪਹੁੰਚਿਆ ਤਾਂ ਉੱਥੇ ਪਹਿਲਾ ਤੋਂ ਹੀ ਖੜ੍ਹੀ ਥਾਰ ਗੱਡੀ ਵਿੱਚ ਆਏ ਨੌਜਵਾਨਾਂ ਨੇ ਵਿਅਕਤੀ ਉੱਪਰ ਗੋਲੀਆਂ ਚਲਾ ਕੇ ਫਰਾਰ ਹੋ ਗਏ। ਦੱਸੇ ਜਾ ਰਹੇ ਸੀ ਕਿ ਇੱਕ ਗੋਲੀ ਉਸ ਦੇ ਹੱਥ ਦੇ ਆਰਪਰ ਹੋ ਗਏ ਜਿਸ ਤੋਂ ਬਾਅਦ ਉਸਨੂੰ ਇਲਾਜ ਲਈ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।