ਅਬੋਹਰ: ਪਿੰਡ ਭਾਗਸਰ ਵਿਖੇ ਸ਼ੱਕੀ ਹਾਲਾਤਾਂ ਵਿੱਚ ਵਿਅਕਤੀ ਦੀ ਮੌਤ, ਪਰਿਵਾਰ ਨੇ ਲਾਏ ਹੱਤਿਆ ਦੇ ਇਲਜ਼ਾਮ, ਬੋਲੇ ਮੋਬਾਇਲ ਦੀ ਹਿਸਟਰੀ ਵੀ ਕੀਤੀ ਗਈ ਡਲੀਟ
Abohar, Fazilka | Oct 13, 2025 ਅਬੋਹਰ ਦੇ ਪਿੰਡ ਭਾਗਸਰ ਵਿਖੇ ਸ਼ੱਕੀ ਹਾਲਾਤਾਂ ਵਿੱਚ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ । ਜਿੱਥੇ ਪਹੁੰਚੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਹੱਤਿਆ ਕਰਨ ਦੇ ਇਲਜ਼ਾਮ ਲਾਏ ਨੇ । ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਮ੍ਰਿਤਕ ਦੇ ਮੋਬਾਈਲ ਵਿੱਚੋਂ ਹਿਸਟਰੀ ਵੀ ਡਿਲੀਟ ਕੀਤੀ ਗਈ ਹੈ। ਫਿਲਹਾਲ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਹੈ