ਕਪੂਰਥਲਾ: ਨਡਾਲਾ ਨਗਰ ਪੰਚਾਇਤ ਵਿਖੇ ਨਗਰ ਪਾਲਿਕਾ ਕਰਮਚਾਰੀ ਸੰਗਠਨ ਦੇ ਪ੍ਰਧਾਨ ਗੋਪਾਲ ਥਾਪਰ ਨੇ ਕਿਹਾ ਆਪ ਸਰਕਾਰ ਲੋਕਾਂ ਦਾ ਰੁਜ਼ਗਾਰ ਖੋਹ ਰਹੀ
ਨਡਾਲਾ ਨਗਰ ਪੰਚਾਇਤ ਵਿਖੇ ਨਗਰ ਪਾਲਿਕਾ ਕਰਮਚਾਰੀ ਸੰਗਠਨ ਦੇ ਪ੍ਰਧਾਨ ਗੋਪਾਲ ਥਾਪਰ ਨੇ ਕਿਹਾ ਆਪ ਸਰਕਾਰ ਦਿੱਲੀ ਦੀ ਨਿੱਜੀ ਕੰਪਨੀ ਨੂੰ ਠੇਕਾ ਦੇ ਕੇ ਲੋਕਾਂ ਦਾ ਰੁਜ਼ਗਾਰ ਖੋਹ ਰਹੀ ਹੈ। ਇਸ ਮੌਕੇ ਨਗਰ ਪੰਚਾਇਤ ਦੇ ਵੱਖ ਵੱਖ ਆਗੂਆਂ ਨੇ ਵੀ ਕਿਹਾ ਕਿ ਅਸੀਂ ਇਸ ਟੈਂਡਰ ਦੇ ਵਿਰੋਧ ਵਿੱਚ ਹਾਂ ਜਿਸ ਲਈ ਅਸੀਂ ਮਤਾ ਵੀ ਪਾ ਦਿੱਤਾ ਹੈ। ਉਹਨਾਂ ਕਿਹਾ ਕਿ ਅਸੀਂ ਕਿਸੇ ਦਾ ਰੁਜ਼ਗਾਰ ਖੋਹਣ ਦੇ ਹੱਕ ਚ ਨਹੀਂ ਅਸੀਂ ਉਹਨਾਂ ਦੇ ਧਰਨੇ ਵਿੱਚ ਸ਼ਾਮਿਲ ਹੋਵਾਂਗੇ।