ਕਪੂਰਥਲਾ: ਜ਼ਿਲ੍ਹੇ ਵਿਚ 28 ਹਜ਼ਾਰ ਮੀਟਰਕ ਟਨ ਤੋਂ ਵੱਧ ਝੋਨੇ ਦੀ ਖਰੀਦ, ਕਿਸਾਨਾਂ ਨੂੰ 54.35 ਕਰੋੜ ਰੁਪਏ ਦੀ ਅਦਾਇਗੀ-ਅਮਿਤ ਕੁਮਾਰ ਪੰਚਾਲ ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਹੈ ਕਿ ਜ਼ਿਲ੍ਹੇ ਚ ਚਾਲੂ ਸੀਜ਼ਨ ਦੌਰਾਨ 820017 ਮੀਟਰਕ ਟਨ ਝੋਨੇ ਦੀ ਖਰੀਦ ਦਾ ਟੀਚਾ ਮਿੱਥਿਆ ਗਿਆ ਹੈ,ਜਿਸ ਵਿਚੋਂ ਬੀਤੇ ਕੱਲ ਸ਼ਾਮ ਤੱਕ 28574 ਮੀਟਰਕ ਟਨ ਝੋਨੇ ਦੀ ਖਰੀਦ ਦਰਜ ਕੀਤੀ ਗਈ। ਆਉਂਦੇ ਦਿਨਾਂ ਵਿਚ ਝੋਨੇ ਦੀ ਮੰਡੀਆਂ ਵਿਚ ਆਮਦ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਅਦਾਇਗੀ ਬੀਤੇ ਕੱਲ ਤੱਕ 54.35 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਚ ਭੇਜੇ ਜਾ ਚੁੱਕੇ ਹਨ।