ਮੁਕਤਸਰ: ਬਰੀਵਾਲਾ ਪੁਲਿਸ ਨੇ ਪਿੰਡ ਡੋਹਕ ਨਿਵਾਸੀ ਦੋ ਵਿਅਕਤੀਆਂ ਨੂੰ 150 ਲੀਟਰ ਲਾਹਨ ਦੇ ਨਾਲ ਕੀਤਾ ਕਾਬੂ
ਸ਼੍ਰੀ ਮੁਕਤਸਰ ਸਾਹਿਬ ਦੀ ਮੰਡੀ ਬਰੀਵਾਲਾ ਪੁਲਿਸ ਨੇ ਪਿੰਡ ਡੋਹਕ ਨਿਵਾਸੀ ਸੁਖਪ੍ਰੀਤ ਸਿੰਘ ਅਤੇ ਗਮਦੂਰ ਸਿੰਘ ਨੂੰ 150 ਲੀਟਰ ਲਾਹਨ ਸਮੇਤ ਗ੍ਰਿਫਤਾਰ ਕੀਤਾ ਹੈ। ਅੱਜ ਸ਼ਾਮ ਕਰੀਬ 4 ਵਜੇ ਬਰੀਵਾਲਾ ਪੁਲਿਸ ਦੇ ਸਹਾਇਕ ਥਾਣੇਦਾਰ ਇਕਬਾਲ ਸਿੰਘ ਨੇ ਦੱਸਿਆ ਕਿ ਜਾਣਕਾਰੀ ਮਿਲੀ ਸੀ ਕਿ ਸੁਖਪ੍ਰੀਤ ਅਤੇ ਗਮਦੂਰ ਨਜਾਇਜ਼ ਸ਼ਰਾਬ ਕੱਢ ਕੇ ਵੇਚਣ ਦਾ ਧੰਦਾ ਕਰਦੇ ਹਨ।