ਮੁਕਤਸਰ: ਟਿੱਬੀ ਸਾਹਿਬ ਰੋਡ ਸਥਿਤ ਗੁਰੂ ਨਾਨਕ ਕਾਲਜ਼ ਵਿਖੇ ਉੱਦਮ ਮੇਲੇ ਦਾ ਆਯੋਜਨ, ਵੱਖ-ਵੱਖ ਸਟਾਲਾਂ ਰਹੀਆਂ ਖਿੱਚ ਦਾ ਕੇਂਦਰ
ਸ਼੍ਰੀ ਮੁਕਤਸਰ ਸਾਹਿਬ ਦੇ ਗੁਰੂ ਨਾਨਕ ਕਾਲਜ ਵਿਖੇ ਹਸਤ ਕਲਾ ਦੇ ਉਤਪਾਦ ਅਤੇ ਵਿਦਿਆਰਥੀਆਂ ਦੇ ਵਪਾਰਕ ਉਦਮ ਨੂੰ ਵਿਸ਼ੇਸ਼ ਤੌਰ ਤੇ ਉਤਸਾਹਿਤ ਕਰਨ ਲਈ ਹੋਮ ਸਾਇੰਸ, ਬਿਜਨਸ ਅਤੇ ਗਣਿਤ ਵਿਭਾਗ ਵੱਲੋਂ ਉਦਮ ਮੇਲਾ 2025 ਦਾ ਆਯੋਜਨ ਕੀਤਾ ਗਿਆ। ਦੁਪਹਿਰ 1 ਵਜੇ ਜਾਰੀ ਪ੍ਰੈਸ ਨੋਟ ਵਿੱਚ ਪ੍ਰਿੰਸੀਪਲ ਡਾ. ਸਰਬਜੀਤ ਕੌਰ ਨੇ ਦੱਸਿਆ ਕਿ ਇਸ ਮੇਲੇ ਵਿੱਚ 225 ਵਿਦਿਆਰਥੀ, 50 ਐਲੂਮੀਨੀਅਮ ਅਤੇ 12 ਸਪੋਂਸਰ ਵੱਲੋਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ।