ਕੋਟਕਪੂਰਾ: ਬੱਤੀਆਂ ਵਾਲਾ ਚੌਂਕ ਨੇੜੇ ਸਮੇਤ ਹੋਰ ਇਲਾਕਿਆਂ ਵਿੱਚ ਸੀਵਰੇਜ ਦੇ ਟੁੱਟੇ ਢੱਕਣਾਂ ਦੀ ਥਾਂ ਤੇ ਭਾਰਤ ਵਿਕਾਸ ਪਰਿਸ਼ਦ ਨੇ ਲਗਵਾਈ ਨਵੇਂ ਢੱਕਣ
ਸੀਵਰੇਜ ਦੇ ਟੁੱਟੇ ਢੱਕਣਾਂ ਕਾਰਨ ਹੋਣ ਵਾਲੇ ਹਾਦਸਿਆਂ ਤੋਂ ਲੋਕਾਂ ਨੂੰ ਬਚਾਉਣ ਲਈ ਭਾਰਤ ਵਿਕਾਸ ਪਰਿਸ਼ਦ ਲਈ ਨਵੇਂ ਢੱਕਣ ਲਗਵਾਏ। ਇਸ ਮਾਮਲੇ ਵਿੱਚ ਸੀਨੀਅਰ ਮੈਂਬਰ ਸੁਭਾਸ਼ ਗੋਇਲ ਟੀਆਰ ਅਰੋੜਾ ਨੇ ਦੱਸਿਆ ਕਿ ਉਹਨਾਂ ਨੂੰ ਕੁਝ ਟੁੱਟੇ ਢੱਕਣਾ ਦੀ ਜਾਣਕਾਰੀ ਮਿਲੀ ਸੀ ਜਿਨਾਂ ਕਾਰਨ ਹਾਦਸੇ ਪੇਸ਼ ਆ ਰਹੇ ਸਨ। ਸੂਚਨਾ ਤੋਂ ਬਾਅਦ ਸੰਸਥਾ ਨੇ ਤੁਰੰਤ ਇੱਥੇ ਨਵੇਂ ਢੱਕਣ ਲਗਵਾਏ ਤਾਂ ਜੋ ਹਾਦਸੇ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ।