ਗਿੱਦੜਬਾਹਾ: ਮਾਲਵਾ ਸਕੂਲ ਦੇ ਬਾਹਰ ਮਾਪਿਆਂ ਨੇ ਨਾਜਾਇਜ਼ ਫੀਸਾਂ ਨੂੰ ਵਸੂਲਣ ਨੂੰ ਲੈ ਕੇ ਗੇਟ 'ਤੇ ਦਿੱਤਾ ਰੋਸ ਧਰਨਾ, ਮੈਨੇਜਮੈਂਟ ਵਿਰੁੱਧ ਕੀਤੀ ਨਾਅਰੇਬਾਜੀ
ਮਾਲਵਾ ਸਕੂਲ ਦੇ ਬਾਹਰ ਬੱਚਿਆ ਦੇ ਮਾਪਿਆ ਨੇ ਸਕੂਲ ਮਨੇਜਮੈਂਟ ਵੱਲੋਂ ਵਧਾਈਆਂ ਫੀਸਾਂ ਨੂੰ ਲੈਂ ਕੇ ਸਕੂਲ ਦੇ ਗੇਟ 'ਤੇ ਧਰਨਾ ਦਿੱਤਾ। ਇਸ ਮੌਕੇ ਵਿਦਿਆਰਥੀਆਂ ਦੇ ਮਾਪਿਆਂ ਨੇ ਕਿਹਾ ਕਿ ਮਾਲਵਾ ਸਕੂਲ ਦੀ ਮੈਨੇਜਮੈਂਟ ਵੱਲੋਂ ਬਿਲਡਿੰਗ ਫੰਡ,ਸਪੋਰਟਸ ਫੰਡ ਤੇ ਸਲਾਨਾ ਫੀਸ ਵਿੱਚ ਵਾਧਾ ਕਰ ਉਨ੍ਹਾਂ ਦੀ ਲੁੱਟ ਕੀਤੀ ਜਾ ਰਹੀ ਹੈ।