ਦੀਨਾਨਗਰ: ਆਰੀਆ ਸਕੂਲ ਵਿੱਚ ਬੈਡਮਿੰਟਨ ਟੂਰਨਾਮੈਂਟ ਸ਼ੁਰੂ, ਭਲਕੇ ਹੋਵੇਗਾ ਫਾਈਨਲ
ਦੀਨਾਨਗਰ ਦੇ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿੱਚ 2 ਦਿਨਾ ਸਵਾਮੀ ਸਰਵਾਨੰਦ ਮੈਮੋਰੀਅਲ ਇੰਟਰ-ਸਕੂਲ ਬੈਡਮਿੰਟਨ ਟੂਰਨਾਮੈਂਟ ਦਾ ਆਗਾਜ਼ ਹੋਇਆ। ਟੂਰਨਾਮੈਂਟ ਦਾ ਉਦਘਾਟਨ ਡਾ. ਮੁਖਵਿੰਦਰ ਸਿੰਘ ਰੰਧਾਵਾ ਨੇ ਕੀਤਾ। ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਲੈ ਰਹੀਆਂ ਹਨ ਭਾਗ, ਫਾਈਨਲ ਮੁਕਾਬਲਾ ਭਲਕੇ ਸ਼ੁੱਕਰਵਾਰ ਨੂੰ ਹੋਵੇਗਾ।