ਸ਼ਾਮ ਵੇਲੇ ਸ਼ਹਿਰ ਵਿੱਚ ਗੇੜੀਆਂ ਲਗਾਉਣ ਵਾਲੇ ਵਾਹਨ ਚਾਲਕਾਂ ਦੇ ਖਿਲਾਫ ਸ਼ੁਰੂ ਕੀਤੀ ਕਾਰਵਾਈ : ਅਮਨਦੀਪ, ਡੀਐਸਪੀ
Sri Muktsar Sahib, Muktsar | Jul 5, 2025
ਸ਼੍ਰੀ ਮੁਕਤਸਰ ਸਾਹਿਬ ਵਿਖੇ ਟ੍ਰੈਫਿਕ ਪੁਲਿਸ ਨੇ ਸ਼ਾਮ ਵੇਲੇ ਮੋਟਰਸਾਈਕਲ ਅਤੇ ਚਾਰ ਪਹੀਆ ਵਾਹਨ ਤੇ ਗੇੜੀਆਂ ਲਗਾਉਣ ਵਾਲੇ ਵਾਹਨ ਚਾਲਕਾਂ ਦੇ ਖਿਲਾਫ ਕਾਰਵਾਈ ਕਰਨ ਲਈ ਮੁਹਿੰਮ ਦਾ ਆਗਾਜ਼ ਕਰ ਦਿੱਤਾ। ਇਸੇ ਤਹਿਤ ਅੱਜ ਟ੍ਰੈਫਿਕ ਪੁਲਿਸ ਵੱਲੋਂ ਦੇਰ ਸ਼ਾਮ 7 ਵਜ਼ੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਡੀਐਸਪੀ ਅਮਨਦੀਪ ਦੀ ਅਗਵਾਈ ਹੇਠ ਨਾਕਾਬੰਦੀ ਕੀਤੀ ਅਤੇ ਚਲਾਨ ਕੀਤੇ ਗਏ।