ਸੰਗਰੂਰ: ਪ੍ਰਾਚੀਨ ਹਨੂਮਾਨ ਮੰਦਰ ਮੰਡੀ ਗਲੀ ਤੋਂ ਕੱਢੀ ਗਈ ਨਿਸ਼ਾਨ ਯਾਤਰਾ
ਪ੍ਰਾਚੀਨ ਹਨੂਮਾਨ ਮੰਦਰ ਮੰਡੀ ਗਲੀ ਵੱਲੋਂ 22 ਅਪ੍ਰੈਲ ਨੂੰ ਮੰਦਰ ਸ੍ਰੀ ਮਹਾਕਾਲੀ ਦੇਵੀ ਵਿਖੇ ਵਿਸ਼ਾਲ ਚੌਂਕੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾ ਪ੍ਰਾਚੀਨ ਹਨੂਮਾਨ ਮੰਦਰ ਵੱਲੋਂ ਸੰਗਰੂਰ ਦੇ ਬਾਜ਼ਾਰਾਂ ਚੋਂ ਨਿਸ਼ਾਨ ਯਾਤਰਾ ਦਾ ਆਯੋਜਨ ਕੀਤਾ ਗਿਆ। ਇਹ ਯਾਤਰਾ ਮੰਦਰ ਸ੍ਰੀ ਮਹਾਕਾਲੀ ਦੇਵੀ ਵਿਖੇ ਸਮਾਪਤ ਹੋਈ ਜਿੱਥੇ ਝੰਡਾ ਚੜ੍ਹਾਇਆ ਗਿਆ |