ਸੰਗਰੂਰ: ਕਾਰ ਦੀ ਵਿਕਰੀ ਨੂੰ ਲੈਕੇ ਠੱਗੀ ਮਾਰਨ ਦੇ ਮਾਮਲੇ ਵਿੱਚ ਥਾਣਾ ਸਿਟੀ ਪੁਲਿਸ ਨੇ 2 ਵਿਅਕਤੀਆਂ ਖਿਲਾਫ ਕੀਤਾ ਮੁਕਦਮਾ ਦਰਜ
ਥਾਣਾ ਸਿਟੀ ਸੰਗਰੂਰ ਵਿਖੇ ਕਾਰ ਦੀ ਵਿਕਰੀ ਨੂੰ ਲੈਕੇ ਠੱਗੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ 2 ਵਿਅਕਤੀਆਂ ਵੱਲੋਂ ਗੱਡੀ ਵੇਚਕੇ ਮੁੱਦਈ ਨਾਲ ਠੱਗੀ ਮਾਰੀ ਗਈ ਹੈ। ਮੁੱਦਈ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਆਰੋਪੀ ਗੋਪਾਲ ਦਾਸ ਅਤੇ ਗੁਰਵਿੰਦਰ ਸਿੰਘ ਵੱਲੋਂ ਅੰਜਾਮ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।