ਸਿਵਿਲ ਹਸਪਤਾਲ ਵਿਖੇ ਮੋਟਰਸਾਇਕਲ ਚੋਰੀ ਕਰਨ ਦੇ ਮਾਮਲੇ 'ਚ ਥਾਣਾ ਸਿਟੀ ਸੰਗਰੂਰ ਨੇ ਨਾਮਾਲੂਮ ਵਿਅਕਤੀ ਖਿਲਾਫ ਮੁਕਦਮਾ ਦਰਜ ਕੀਤਾ ਹੈ। ਮੁੱਦਈ ਨੇ ਦੱਸਿਆ ਕਿ ਉਹ ਆਪਣੀ ਭੈਣ ਨੂੰ ਚਾਹ ਦੇਣ ਲਈ ਸਿਵਿਲ ਹਸਪਤਾਲ ਵਿਖੇ ਆਇਆ ਸੀ। ਉਸ ਨੇ ਆਪਣਾ ਮੋਟਰਸਾਇਕਲ ਹਸਪਤਾਲ ਦੇ ਬਾਹਰ ਖੜਾ ਕਰ ਦਿੱਤਾ ਸੀ ਤੇ ਜਦੋਂ ਉਹ ਵਾਪਸ ਆਇਆ ਤਾਂ ਉਸਦਾ ਮੋਟਰਸਾਇਕਲ ਚੋਰੀ ਹੋ ਚੁੱਕਿਆ ਸੀ।