ਪੱਟੀ: ਹਰੀਕੇ ਵਿਖੇ ਕਾਂਗਰਸ ਸਰਕਾਰ ਨੇ ਨੌਜਵਾਨਾਂ ਦੇ ਖੇਡਣ ਲਈ ਸਵਾ ਦੋ ਕਿੱਲੇ ਜ਼ਮੀਨ ਖੇਡ ਗਰਾਊਂਡ ਲਈ ਛੱਡੀ, ਪੰਚਾਇਤ ਨੇ ਕਰਵਾਈ ਬੋਲੀ,ਸਾਬਕਾ ਵਿਧਾਇਕ
ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪਿੰਡ ਹਰੀਕੇ ਵਿਖੇ ਨੌਜਵਾਨਾਂ ਦੇ ਖੇਡਣ ਲਈ ਸਵਾ ਦੋ ਕਿੱਲੇ ਜ਼ਮੀਨ ਖੇਡ ਗਰਾਊਂਡ ਲਈ ਕਾਂਗਰਸ ਸਰਕਾਰ ਨੇ ਛੱਡੀ ਸੀ ਜਿਸ ਦਾ ਬਾਕਾਇਦਾ ਮਤਾ ਪੰਚਾਇਤ ਵੱਲੋਂ ਪਾਇਆ ਗਿਆ ਸੀ ਪਰ ਪੰਚਾਇਤ ਨੇ ਨੌਜਵਾਨਾਂ ਨੂੰ ਖੇਡਣ ਤੋਂ ਰੋਕ ਕੇ ਇਹ ਜ਼ਮੀਨ ਦੀ ਬੋਲੀ ਕਰਾ ਦਿੱਤੀ ਹੈ