ਅਬੋਹਰ: ਹਨੁਮਾਨਗੜ੍ਹ ਰੋਡ ਤੇ ਸ਼ਰਾਰਤੀ ਅਨਸਰਾਂ ਵੱਲੋਂ ਭੰਨੇ ਗਏ ਗੱਡੀਆਂ ਦੇ ਸ਼ੀਸ਼ੇ, ਪੁਲਿਸ ਕਰ ਰਹੀ ਜਾਂਚ
ਅਬੋਹਰ ਵਿਖੇ ਹਨੁਮਾਨਗੜ੍ਹ ਰੋਡ ਤੇ ਸ਼ਰਾਰਤੀ ਅਨਸਰਾਂ ਵੱਲੋਂ ਸੜਕ ਤੇ ਖੜੀਆਂ ਗੱਡੀਆਂ ਦੀ ਭੰਨਤੋੜ ਕੀਤੀ ਗਈ ਹੈ । ਗੱਡੀਆਂ ਦੇ ਸ਼ੀਸ਼ੇ ਭੰਨ ਦਿੱਤੇ ਗਏ ਨੇ ਤੇ ਹੋਰ ਨੁਕਸਾਨ ਕੀਤਾ ਗਿਆ ਹੈ । ਹਾਲਾਂਕਿ ਸ਼ਿਕਾਇਤ ਪੁਲਿਸ ਕੋਲ ਪਹੁੰਚੀ ਤਾਂ ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ । ਪੁਲਿਸ ਦੇ ਮੁਤਾਬਿਕ ਸੀਸੀਟੀਵੀ ਕੈਮਰੇ ਦੇ ਵਿੱਚ ਆਰੋਪੀਆਂ ਦੀ ਵੀਡੀਓ ਕੈਦ ਹੋਈ ਹੈ । ਫਿਲਹਾਲ ਜਾਂਚ ਜਾਰੀ ਹੈ ।