ਸਮਾਣਾ: ਪਿੰਡ ਨਮਾਦਾਂ 'ਚ ਨੌਜਵਾਨ ਦੇ ਕਤਲ ਦੇ ਮਾਮਲੇ 'ਚ ਕਥਿਤ ਮੁਲਜ਼ਮ ਨੂੰ ਸਖ਼ਤ ਸੁਰੱਖਿਆ ਹੇਠ ਅਦਾਲਤ 'ਚ ਕੀਤਾ ਪੇਸ਼, ਨਿਆਇਕ ਹਿਰਾਸਤ 'ਚ ਭੇਜਿਆ।
ਸਮਾਣਾ ਪੁਲਿਸ ਨੇ ਦੋ ਸਾਲ ਪਹਿਲਾਂ ਨਮਾਦਾ ਮੇਲੇ ਦੇ ਦੌਰਾਨ ਇੱਕ ਨੌਜਵਾਨ ਦੇ ਕਤਲ ਦੇ ਮਾਮਲੇ ਦੇ ਵਿੱਚ ਜੇਲ ਤੋਂ ਪ੍ਰੋਟੈਕਸ਼ਨ ਵਾਰੰਟ ਤੇ ਲਿਆਂਦੇ ਕਥਿਤ ਵਿਅਕਤੀ ਨੂੰ ਸਮਾਣਾ ਦੀ ਅਦਾਲਤ ਵਿੱਚ ਪੇਸ਼ ਕੀਤਾ ਪੰਜ ਦਿਨ ਦੇ ਰਿਮਾਂਡ ਦੇ ਬਾਅਦ ਮਾਨਯੋਗ ਅਦਾਲਤ ਨੇ ਕਥਿਤ ਆਰੋਪੀ ਵਿਅਕਤੀ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ, ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਮੇਰੇ ਕਲਾਇੰਟ ਨੂੰ ਪੁਲਿਸ ਜਾਣਬੂਝਕੇ ਪਰੇਸ਼ਾਨ ਕਰ ਰਹੀ ਹੈ।