ਮੁਕਤਸਰ: ਤੁਸ਼ਾਰ ਗੁਪਤਾ ਹੋਣਗੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਨਵੇਂ ਐਸ.ਐਸ.ਪੀ
ਪੰਜਾਬ ਪੁਲਿਸ ਚੋਂ ਵੱਡੇ ਪੱਧਰ ਤੇ 23 ਆਈਪੀਐਸ ਅਤੇ ਪੰਜ ਪੀਪੀਐਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ। ਜਿਨਾਂ ਵਿੱਚ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਐਸਐਸਪੀ ਸ਼੍ਰੀ ਭਾਗੀਰਥ ਸਿੰਘ ਮੀਨਾ ਦਾ ਤਬਾਦਲਾ ਹੋ ਗਿਆ। ਉਹਨਾਂ ਦੀ ਜਗ੍ਹਾ ਤੁਸਾਰ ਗੁਪਤਾ ਜਿਲ੍ਾ ਸ਼੍ਰੀ ਮੁਕਤਸਰ ਸਾਹਿਬ ਦੇ ਨਵੇਂ ਐਸਐਸਪੀ ਹੋਣਗੇ।