ਕਪੂਰਥਲਾ: ਪਿੰਡ ਰਾਵਾਂ ਬੱਸ ਸਟੈਂਡ ਨੇੜੇ ਨੌਜਵਾਨ ਨੂੰ ਗੋਲੀਆਂ ਮਾਰਨ ਵਾਲੇ 7 ਨੌਜਵਾਨਾਂ ਵਿਰੁੱਧ ਮਾਮਲਾ ਦਰਜ- ਕਰਨੈਲ ਸਿੰਘ ਡੀ.ਐਸ.ਪੀ. ਭੁਲੱਥ
ਡੇਰਾ ਬਾਬਾ ਕਰਮ ਸਿੰਘ ਹੋਤੀ ਮਰਦਾਨ ਮਕਸੂਦਪੁਰ ਵਾਲਿਆਂ ਦੇ ਅਸਥਾਨ 'ਤੇ ਚੱਲ ਰਹੇ ਗੁਰਮਤਿ ਸਮਾਗਮਾਂ ਤੋਂ ਵਾਪਸ ਆ ਰਹੇ ਨੌਜਵਾਨ 'ਤੇ ਗੋਲੀ ਚਲਾ ਕੇ ਜ਼ਖਮੀ ਕਰਨ ਵਾਲੇ 7 ਨੌਜਵਾਨਾਂ ਖ਼ਿਲਾਫ਼ ਬੇਗੋਵਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪੀੜਤ ਨੌਜਵਾਨ ਦੀ ਮਾਂ ਬਲਜਿੰਦਰ ਕੌਰ ਵਾਸੀ ਨੰਗਲ ਲੁਬਾਣਾ ਦੇ ਬਿਆਨਾਂ ਦੇ ਆਧਾਰ 'ਤੇ 5 ਨੂੰ ਨਾਮਜ਼ਦ ਕਰਕੇ ਕੁੱਲ 7 ਨੌਜਵਾਨਾਂ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕਰ ਰਹੀ