ਕਪੂਰਥਲਾ: ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਨਡਾਲਾ ਵਿਖੇ ਹੋਈ ਮੀਟਿੰਗ, ਵੱਖ-ਵੱਖ ਮੁੱਦਿਆਂ 'ਤੇ ਕੀਤੀ ਅਹਿਮ ਵਿਚਾਰਾਂ
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਜ਼ਿਲਾ ਪ੍ਰਧਾਨ ਜਸਬੀਰ ਸਿੰਘ ਲਿਟਾਂ ਦੀ ਅਗਵਾਈ ਵਿੱਚ ਨਡਾਲਾ ਵਿਖੇ ਮੀਟਿੰਗ ਹੋਈ। ਜਿਸ ਵਿੱਚ ਜਸਬੀਰ ਸਿੰਘ ਲਿਟਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇੱਕ ਬਿੱਲ ਪਾਸ ਕੀਤਾ ਜਾਵੇ ਜਿਸ ਵਿੱਚ ਪ੍ਰਵਾਸੀਆਂ ਨੂੰ ਪੰਜਾਬ ਵਿੱਚ ਕੰਮ ਕਰਨ ਦੀ ਹੀ ਇਜਾਜ਼ਤ ਹੋਵੇ ਨਾ ਕਿ ਇੱਥੇ ਜਮੀਨ ਲੈਣ ਜਾਂ ਆਧਾਰ ਕਾਰਡ ਬਣਾਉਣ ਦੀ। ਇਸ ਤੋਂ ਇਲਾਵਾ ਉਨਾਂ ਨੇ ਝੋਨੇ ਤੇ ਲਗਾਏ ਕੱਟ ਨੂੰ ਵੀ ਵਾਪਸ ਦਵਾਉਣ ਦੀ ਮੰਗ ਕੀਤੀ।