ਕਪੂਰਥਲਾ: ਪਿੰਡ ਬਾਦਸ਼ਾਹਪੁਰ ਨਜ਼ਦੀਕ lਦੋ ਮੋਟਰਸਾਈਕਲਾਂ ਦੀ ਟੱਕਰ 'ਚ ਇੱਕ ਨੌਜਵਾਨ ਦੀ ਮੌਕੇ 'ਤੇ ਮੌਤ, ਤਿੰਨ ਵਿਰੁੱਧ ਕੇਸ ਦਰਜ
ਪਿੰਡ ਬਾਦਸ਼ਾਹਪੁਰ ਜੀ. ਟੀ.ਰੋਡ ਤੇ ਦੋ ਮੋਟਰਸਾਇਕਲਾਂ ਦੀ ਹੋਈ ਭਿਆਨਕ ਟੱਕਰ ਵਿੱਚ ਇਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ।ਏ.ਐਸ.ਆਈ. ਦਲਜੀਤ ਸਿੰਘ ਨੇ ਦਸਿਆ ਕਿ ਇੰਦਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਮੋਟਸਾੲੀਕਲ ਚਾਲਕ ਬੂਟਾ ਸਿੰਘ ਉਸ ਦਾ ਭਰਾ ਬੋਵੀ ਤੇ ਹਰਵਿੰਦਰ ਸਿੰਘ ਉਰਫ ਰਵੀ ਤਿੰਨੋ ਵਾਸੀ ਝੱਲ ਠੀਕਰੀਵਾਲ ਥਾਣਾ ਕੋਤਵਾਲੀ ਕਪੂਰਥਲਾ ਦੇ ਖਿਲਾਫ ਵੱਖ -ਵੱਖ ਧਰਾਵਾ ਤਹਿਤ ਥਾਣਾ ਸੁਭਾਨਪੁਰ ਵਿਖੇ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।