ਸੰਗਰੂਰ: ਬਾਬਾ ਸਾਹਿਬ ਤੁਝੇ ਸਲਾਮ 2024 ਪ੍ਰੋਗਰਾਮ 21 ਅਪ੍ਰੈਲ ਨੂੰ ਸੰਗਰੂਰ ਚ: ਦਰਸ਼ਨ ਕਾਂਗੜਾ, ਕੌਮੀ ਪ੍ਰਧਾਨ ਭਾਰਤੀਯ ਅੰਬੇਡਕਰ ਮਿਸ਼ਨ
ਭਾਰਤੀਯ ਅੰਬੇਡਕਰ ਮਿਸ਼ਨ ਦੇ ਕੌਮੀ ਪ੍ਰਧਾਨ ਦਰਸ਼ਨ ਕਾਂਗੜਾ ਨੇ ਕਿਹਾ ਕਿ ਬਾਬਾ ਸਾਹਿਬ ਸਿਰਫ ਦਲਿਤਾਂ ਦੇ ਮਸੀਹਾ ਹੀ ਨਹੀਂ ਸਗੋਂ ਪੂਰੇ ਦੇਸ਼ ਦੇ ਮਹਾਨ ਆਗੂ ਹਨ ਜਿਨ੍ਹਾਂ ਨੇ ਆਪਣੀ ਕਲਮ ਨਾਲ ਭਾਰਤ ਦੇ ਸਵਿਧਾਨ ਦੀ ਰਚਨਾ ਕਰਕੇ ਸਭਨਾਂ ਨੂੰ ਬਰਾਬਰਤਾ ਦੇ ਹੱਕ ਦਿਵਾਏ ਹਨ ਜਿਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਕੌਮੀ ਪ੍ਰਧਾਨ ਨੇ ਕਿਹਾ ਕਿ 21 ਅਪ੍ਰੈਲ ਨੂੰ ਹੋ ਰਹੇ ਸੂਬਾ ਪੱਧਰੀ ਵਿਸ਼ਾਲ ਸਮਾਰੋਹ ਬਾਬਾ ਸਾਹਿਬ ਤੂਝੇ ਸਲਾਮ ਸੰਗਰੂਰ ਵਿਖੇ ਕਰਵਾਇਆ ਜਾਵੇਗਾ।