ਪਠਾਨਕੋਟ: ਥਾਣਾ ਸ਼ਾਹਪੁਰ ਕੰਢੀ ਵਿਖੇ 486 ਲੋਕਾਂ ਨੇ ਜਮਾ ਕਰਵਾਇਆ ਅਸਲਾ-ਥਾਣਾ ਸ਼ਾਹਪੁਰ ਕੰਢੀ ਪ੍ਰਭਾਰੀ ਜਸਵਿੰਦਰ ਸਿੰਘ
ਥਾਣਾ ਪ੍ਰਭਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਉਹਨਾਂ ਦੇ ਥਾਣੇ ਦੇ ਅਧੀਨ ਆਉਂਦੇ ਇਲਾਕੇ ਦੇ ਵਿੱਚ 563 ਲੋਕਾਂ ਦੇ ਕੋਲ ਅਸਲਾ ਹੈ ਜਿਨਾਂ ਦੇ ਵਿੱਚੋਂ 486 ਲੋਕਾਂ ਨੇ ਆਪਣਾ ਅਸਲਾ ਜਮਾ ਕਰਵਾ ਦਿੱਤਾ ਹੈ। ਉਹਨਾਂ ਨੇ ਬਾਕੀ ਬਚੇ ਲੋਕਾਂ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਉਹ ਆਪਣੇ ਹਥਿਆਰ ਥਾਣੇ ਵਿੱਚ ਜਮਾ ਕਰਵਾਉਣ ਨਹੀਂ ਤਾਂ ਉਹਨਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।