ਤਰਨਤਾਰਨ: ਕੂੜਾ ਡੰਪ ਦੀ ਸਮੱਸਿਆ ਦੇ ਹੱਲ ਲਈ ਕੰਮ ਸ਼ੁਰੂ
ਤਰਨਤਾਰਨ ਸ਼ਹਿਰ ਵਿੱਚ ਕੂੜਾ ਡੰਪ ਦੀ ਸਮੱਸਿਆ ਤੋਂ ਲੋਕਾਂ ਨੂੰ ਜਲਦ ਮਿਲੇਗੀ ਰਾਹਤ। ਹਲਕਾ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਕੂੜਾ ਡੰਪ ਦੇ ਸਥਾਈ ਹੱਲ ਲਈ ਕੰਮ ਸ਼ੁਰੂ ਕਰਵਾ ਦਿੱਤਾ ਹੈ। ਸ਼ਹਿਰ ਦੀ ਸਾਫ਼-ਸਫ਼ਾਈ ਅਤੇ ਨਿਵਾਸੀਆਂ ਦੀ ਸਿਹਤ ਨੂੰ ਦੇਖਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ।