ਪਟਿਆਲਾ: 36 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਣ 'ਤੇ ਇੱਕ ਵਿਅਕਤੀ ਖਿਲਾਫ ਥਾਣਾ ਸਦਰ ਪੁਲਿਸ ਨੇ ਮਾਮਲਾ ਕੀਤਾ ਦਰਜ
ਸਹਾਇਕ ਥਾਣੇਦਾਰ ਅਮਰੀਕ ਸਿੰਘ ਸਮੇਤ ਪੁਲਿਸ ਪਾਰਟੀ ਸ਼ੱਕੀ ਤੇ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਬੱਸ ਅੱਡਾ ਪਿੰਡ ਢੀਂਗੀ ਕੋਲ ਮੌਜੂਦ ਸੀ ਤਾਂ ਇਤਲਾਹ ਮਿਲੀ ਕਿ ਇਕ ਵਿਅਕਤੀ ਪੁਲੀ ਸੂਆ ਸਾਧੋਹੇੜੀ ਦੀਆ ਝਾੜੀਆਂ ਵਿੱਚ ਸ਼ਰਾਬ ਵੇਚ ਰਿਹਾ ਹੈ। ਜਦੋਂ ਮੌਕੇ ਤੇ ਰੇਡ ਕੀਤੀ ਤਾਂ 36 ਬੋਤਲਾਂ ਸ਼ਰਾਬ ਠੇਕਾ ਦੇਸੀ ਮੋਟਾ ਸੰਤਰਾ ਪੰਜਾਬ ਦੀਆ ਬਰਾਮਦ ਹੋਈਆ। ਜਿਸ ਤੋਂ ਬਾਅਦ ਸਦਰ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।