ਅਬੋਹਰ: ਪਿੰਡ ਸੈਦਾਂਵਾਲੀ ਨੇੜੇ ਦੋ ਸਕੀਆਂ ਭੈਣਾਂ ਸਮੇਤ ਤਿੰਨ ਔਰਤਾਂ ਗ੍ਰਿਫਤਾਰ, 18 ਕਿਲੋ 600 ਗ੍ਰਾਮ ਡੋਡਾ ਪੋਸਤ ਬਰਾਮਦ
ਅਬੋਹਰ ਦੀ ਸਦਰ ਥਾਣਾ ਪੁਲਿਸ ਨੇ ਨਸ਼ਿਆਂ ਖਿਲਾਫ ਕਾਰਵਾਈ ਕਰਦੇ ਹੋਏ ਪਿੰਡ ਸੈਦਾਂਵਾਲੀ ਦੇ ਨੇੜੇ ਦੋ ਸਕੀਆਂ ਭੈਣਾਂ ਸਮੇਤ ਤਿੰਨ ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ । ਜਿਨਾਂ ਤੋਂ 18 ਕਿਲੋ 600 ਗ੍ਰਾਮ ਡੋਡਾ ਪੋਸਤ ਬਰਾਮਦ ਹੋਇਆ ਹੈ। ਪੁਲਿਸ ਅਧਿਕਾਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਇਹ ਕਾਰਵਾਈ ਕੀਤੀ ਗਈ ਹੈ । ਫਿਲਹਾਲ ਉਕਤ ਮਹਿਲਾਵਾਂ ਤੋਂ ਪੁੱਛ ਪੜਤਾਲ ਦੇ ਲਈ ਉਹਨਾਂ ਨੂੰ ਅਦਾਲਤ ਚ ਪੇਸ਼ ਕਰ ਪੁਲਿਸ ਰਿਮਾਂਡ ਤੇ ਲਿਆ ਜਾਵੇਗਾ।