ਮੁਕਤਸਰ: ਜਲਾਲਾਬਾਦ ਰੋਡ ਬਾਈਪਾਸ ਤੇ ਪਾਣੀ ਵਾਲੇ ਸੂਏ ਵਿੱਚੋਂ ਮਿਲੀ 50 ਸਾਲਾ ਅਣਪਛਾਤੇ ਵਿਅਕਤੀ ਦੀ ਲਾਸ਼
ਸ੍ਰੀ ਮੁਕਤਸਰ ਸਾਹਿਬ ਤੇ ਜਲਾਲਾਬਾਦ ਰੋਡ ਬਾਈਪਾਸ ਤੋਂ ਲੰਘਦੇ ਪਾਣੀ ਵਾਲੇ ਸੂਏ ਵਿੱਚੋਂ ਅੱਜ ਸਵੇਰੇ ਕਰੀਬ 8 ਵਜੇ 50 ਸਾਲਾ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਆਸ-ਪਾਸ ਦੇ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਥਾਣਾ ਸਿਟੀ ਪੁਲਿਸ ਨੂੰ ਦਿੱਤੀ । ਲੋਕਾਂ ਨੇ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਲਾਸ਼ ਨੂੰ ਪਾਣੀ ਵਿੱਚੋਂ ਕੱਢ ਕੇ ਬਾਹਰ ਰੱਖ ਦਿੱਤਾ, ਤਾਂ ਕਿ ਇਹ ਲਾਸ਼ ਪਾਣੀ ਦੇ ਬਆਹ ਵਿੱਚ ਅੱਗੇ ਨਾ ਰੁੜ ਸਕੇ।