ਗੁਰੂ ਹਰਸਹਾਏ: ਬੀਤੀ ਰਾਤ ਗੋਲੂ ਕਾ ਮੋੜ ਸਥਿਤ ਇੱਕ ਕਰਿਆਨੇ ਦੀ ਦੁਕਾਨ ਦੀ ਛੱਤ ਪਾੜ ਕੇ ਲੱਖਾਂ ਰੁਪਏ ਦਾ ਸਮਾਨ ਚੋਰਾਂ ਨੇ ਕੀਤਾ ਚੋਰੀ
ਬੀਤੀ ਰਾਤ ਗੋਲੂ ਕਾ ਮੋੜ ਸਥਿਤ ਇੱਕ ਕਰਿਆਨੇ ਦੀ ਦੁਕਾਨ ਦੀ ਬਾਲਿਆਂ ਵਾਲੀ ਛੱਤ ਪਾੜ ਕੇ ਅਣਪਛਾਤੇ ਚੋਰਾਂ ਵੱਲੋਂ ਕਰਿਆਨੇ ਦੀ ਦੁਕਾਨ ਦੇ ਅੰਦਰ ਪਿਆ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਕੇ ਲੈ ਜਾਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ ਮੌਕੇ ਤੋਂ ਇਕੱਤਰਿਤ ਕੀਤੀ ਗਈ ਜਾਣਕਾਰੀ ਅਨੁਸਾਰ ਪੀੜਿਤ ਦੁਕਾਨਦਾਰ ਨੇ ਦੱਸਿਆ ਕਿ ਸੋਮਵਾਰ ਦੀ ਰਾਤ 1 ਵਜੇ ਤੋਂ 2 ਵਜੇ ਦੇ ਵਿਚਕਾਰ ਕੋਈ ਅਣਪਛਾਤੇ ਚੋਰ ਆਏ ਜਿਨਾਂ ਨੇ ਦੁਕਾਨ ਦੇ ਉੱਪਰ ਚੜ ਕੇ ਛੱਤ ਨੂੰ ਪਾੜ ਪਾਂ ਕੇ ਸਮਾਨ ਚੋਰੀ ਕੀਤਾ