ਮਜੀਠਾ: ਡਿਬਰੂਗੜ ਜੇਲ ਵਿੱਚ ਬੰਦ ਨੌਜਵਾਨਾਂ ਦੀ ਮੁੱਖ ਮੰਤਰੀ ਕਰਨ ਰਿਹਾਈ ਫਿਰ ਕਰਨ ਚੋਣ ਪ੍ਰਚਾਰ, ਆਖਿਆ ਹਲਕਾ ਮਜੀਠਾ ਤੋਂ ਸਾਬਕਾ ਐਮਐਲਏ ਮਜੀਠੀਆ ਨੇ।
ਹਲਕਾ ਮਜੀਠਾ ਤੋ ਸਾਬਕਾ ਐਮਐਲਏ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵੀਡੀਓ ਜਾਰੀ ਕਰਕੇ ਆਖਿਆ ਕਿ ,ਪੰਜਾਬ ਦਾ ਪ੍ਰਮੁੱਖ ਤਿਉਹਾਰ ਵਿਸਾਖੀ ਅਤੇ ਖ਼ਾਲਸਾ ਸਾਜਣਾ ਦਿਵਸ ਤੇ ਪੰਜਾਬ ਦਾ ਮੁੱਖ ਮੰਤਰੀ ਅਸਾਮ 'ਚ INDIA ALLIANCE ਦਾ ਪ੍ਰਚਾਰ ਕਰਨ ਜਾ ਰਿਹਾ ਹੈ ਤੇ ਮੈਂ ਯਾਦ ਕਰਾਉਣਾ ਚਾਹੁੰਦਾ ਹਾਂ ਕਿ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ NSA ਲਾ ਤੁਸੀਂ ਜਿਹੜੇ ਸਿੰਘਾਂ ਨੂੰ ਬੰਦ ਕੀਤਾ ਹੈ ਉਹਨਾਂ ਤੋਂ ਵੀ NSA ਹਟਾ ਜਲਦ ਉਹਨਾਂ ਦੀ ਰਿਹਾਈ ਕਰਾਉ।